ਬ੍ਰਿਟੇਨ  ਸੰਸਦ ਮੈਂਬਰ ਢੇਸੀ ਬੋਲੇ, ਭਾਰਤ ਤੋਂ ਚਿੰਤਾਜਨਕ ਖਬਰਾਂ ਆ ਰਹੀਆਂ

ਬ੍ਰਿਟੇਨ  ਸੰਸਦ ਮੈਂਬਰ ਢੇਸੀ ਬੋਲੇ, ਭਾਰਤ ਤੋਂ ਚਿੰਤਾਜਨਕ ਖਬਰਾਂ ਆ ਰਹੀਆਂ

ਲੰਡਨ – ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ ਸੁਰੱਖਿਆ ਏਜੰਸੀਆਂ ਦੀ ਕਾਰਵਾਈ ਨਾਲ ਵਿਦੇਸ਼ਾਂ ਵਿੱਚ ਵੀ ਖਲਬਲੀ ਮੱਚ ਗਈ ਹੈ। ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪੰਜਾਬ ਦੇ ਹਾਲਾਤ ਉੱਪਰ ਚਿੰਤਾ ਜਾਹਿਰ ਕੀਤੀ ਹੈ। ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕਰਕੇ ਕਿਹਾ, ਭਾਰਤ ਤੋਂ ਚਿੰਤਾਜਨਕ ਖਬਰਾਂ ਆ ਰਹੀਆਂ ਹਨ, ਪੰਜਾਬ ‘ਚ ਵੱਡੇ ਪੱਧਰ ‘ਤੇ ਗ੍ਰਿਫਤਾਰੀਆਂ ਹੋ ਰਹੀਆਂ ਹਨ ਤੇ ਇੰਟਰਨੈੱਟ ਬਲੈਕਆਊਟ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਇਸ ਤਣਾਅ ਵਾਲੀ ਸਥਿਤੀ ਨੂੰ ਜਲਦੀ ਹੱਲ ਕੀਤਾ ਜਾਵੇਗਾ ਤੇ ਇੱਥੇ ਹਰ ਕਿਸੇ ਦੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇਗਾ।ਢੇਸੀ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਟਵੀਟ ਕੀਤਾ ਕਿ, “ਤੁਸੀਂ ਬ੍ਰਿਟੇਨ ‘ਚ ਹੀ ਖਾਲਿਸਤਾਨ ਕਿਉਂ ਨਹੀਂ ਬਣਾ ਲੈਂਦੇ?” ਢੇਸੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਥੇ ਰਹਿ ਕੇ ਖਾਲਿਸਤਾਨੀ ਭਾਵਨਾਵਾਂ ਭੜਕਾਉਣ ਨਾਲ ਤੁਹਾਡੀਆਂ ਵੋਟਾਂ ਨਹੀਂ ਵਧਣਗੀਆਂ, ਕਿਉਂਕਿ ਤੁਹਾਡੇ ਹਲਕੇ ‘ਚ ਪਾਕਿਸਤਾਨ ਦੀ ਵੱਡੀ ਆਬਾਦੀ ਹੈ।

Leave a Reply

Your email address will not be published. Required fields are marked *