ਚੰਡੀਗੜ੍ਹ – ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh) ਭਾਵੇਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੋਵੇ ਪਰ ਪੰਜਾਬ ਪੁਲਿਸ ਅਤੇ NIA ਦੀ ਜਾਂਚ ਵਿਚ ਉਸ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ।ਪੁਲਿਸ ਅਤੇ ਐਨਆਈਏ ਅੰਮ੍ਰਿਤਪਾਲ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸੇ ਕੜੀ ਵਿਚ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਨੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੀ ਅਤੇ ਖਾਲਿਸਤਾਨੀ ਵਿਚਾਰਧਾਰਾ (Khalistani Supporters) ਵਾਲੀ ਲੜਕੀ ਕਿਰਨਦੀਪ ਕੌਰ (NRI Kirandeep Kaur) ਨਾਲ ਲਵ ਮੈਰਿਜ ਕੀਤੀ ਹੈ।ਮਾਮਲਾ ਇਸ ਲਈ ਵੀ ਦਿਲਚਸਪ ਹੈ

ਕਿਉਂਕਿ ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਉਤੇ ਹੋਈ ਸੀ। ਦੋਵਾਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਜਦੋਂ ਵਿਚਾਰ ਮੇਲ ਖਾ ਗਏ ਤਾਂ ਸੋਸ਼ਲ ਮੀਡੀਆ ਉਤੇ ਬਣੀ ਦੋਸਤੀ ਪਿਆਰ ‘ਚ ਬਦਲ ਗਈ। ਸੂਤਰਾਂ ਅਨੁਸਾਰ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਤੋਂ ਬਾਅਦ ਉਸ ਦੇ ਘਰ ਪਹੁੰਚੀ ਸੀ ਅਤੇ ਇਸ ਦੌਰਾਨ ਮਹਿਲਾ ਪੁਲਿਸ ਅਧਿਕਾਰੀ ਦੀ ਮੌਜੂਦਗੀ ਵਿੱਚ ਉਸ ਦੀ ਪਤਨੀ ਤੋਂ ਵੀ ਪੁੱਛਗਿੱਛ ਕੀਤੀ ਗਈ।