ਅੰਬਾਨੀ ਪਰਿਵਾਰ ਦੇ ਘਰ ਕਲੇਸ਼ ਜਾਰੀ! ਰਾਧਿਕਾ ਮਰਚੈਂਟ ਦੇ ਹੱਥੋਂ ਜੇਠ ਆਕਾਸ਼ ਨੇ ਨਹੀਂ ਖਾਧਾ ਕੇਕ

ਅੰਬਾਨੀ ਪਰਿਵਾਰ ਦੇ ਘਰ ਕਲੇਸ਼ ਜਾਰੀ! ਰਾਧਿਕਾ ਮਰਚੈਂਟ ਦੇ ਹੱਥੋਂ ਜੇਠ ਆਕਾਸ਼ ਨੇ ਨਹੀਂ ਖਾਧਾ ਕੇਕ

ਚੰਡੀਗੜ੍ਹ – ਅੰਬਾਨੀ ਪਰਿਵਾਰ ਦੀ ਸਭ ਤੋਂ ਛੋਟੀ ਨੂੰਹ ਰਾਧਿਕਾ ਮਰਚੈਂਟ ਨੇ ਹਾਲ ਹੀ ਵਿੱਚ ਆਪਣਾ ਜਨਮਦਿਨ ਮਨਾਇਆ। ਉਨ੍ਹਾਂ ਦੇ ਬਰਥ੍ਡੇ ਸੈਲਿਬ੍ਰੇਸ਼ਨ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹਾਲਾਂਕਿ ਇਸ ਵੀਡੀਓ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਜਿਸ ਉੱਪਰ ਯੂਜ਼ਰਸ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਅੰਬਾਨੀ ਪਰਿਵਾਰ ਨੇ ਰਾਧਿਕਾ ਦੇ ਜਨਮਦਿਨ ਨੂੰ ਖਾਸ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ। ਇਸ ਦੌਰਾਨ ਰਾਧਿਕਾ ਮਰਚੈਂਟ ਦੇ ਜਨਮਦਿਨ ਦਾ ਇੱਕ ਇਨਸਾਈਡ ਵੀਡੀਓ ਸਾਹਮਣੇ ਆਇਆ ਹੈ। ਓਰੀ ਨੇ ਰਾਧਿਕਾ ਮਰਚੈਂਟ ਦਾ ਜਨਮਦਿਨ ਦਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਅੰਬਾਨੀ ਨੂੰਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਜਨਮਦਿਨ ਦਾ ਕੇਕ ਕੱਟਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਅਨੰਤ ਅੰਬਾਨੀ ਅਤੇ ਉਨ੍ਹਾਂ ਦੇ ਸਹੁਰੇ ਮੁਕੇਸ਼ ਅਤੇ ਨੀਤਾ ਅੰਬਾਨੀ ਵੀ ਹਨ।

ਰਾਧਿਕਾ ਨੇ 12 ਜੁਲਾਈ ਨੂੰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਨਾਲ ਵਿਆਹ ਕੀਤਾ ਸੀ। ਓਰੀ ਦੀ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤੀ ਛੋਟੀ ਕਲਿੱਪ ਵਿੱਚ, ਰਾਧਿਕਾ ਨੂੰ ਲਾਲ ਜਨਮਦਿਨ ਦਾ ਕੇਕ ਕੱਟਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਕਿ ਉਸਦਾ ਪਤੀ ਅਨੰਤ ਉਸਦੇ ਨਾਲ ਖੜ੍ਹਾ ਹੈ। ਇਸ ਤੋਂ ਬਾਅਦ ਉਹ ਆਪਣੇ ਪਤੀ ਅਨੰਤ ਅੰਬਾਨੀ ਅਤੇ ਸਹੁਰੇ ਮੁਕੇਸ਼ ਅੰਬਾਨੀ ਨੂੰ ਕੇਕ ਖੁਆਉਂਦੀ ਹੈ।ਇਸ ਵੀਡੀਓ ‘ਚ ਸਭ ਤੋਂ ਜ਼ਿਆਦਾ ਜੋ ਚੀਜ਼ ਲੋਕਾਂ ਨੂੰ ਨਜ਼ਰ ਆਈ, ਉਹ ਸੀ ਅਨੰਤ ਅੰਬਾਨੀ ਦਾ ਵਿਵਹਾਰ ਜੋ ਆਪਣੀ ਪਤਨੀ ਪ੍ਰਤੀ ਕਾਫੀ ਰੁੱਖਾ ਲੱਗ ਰਿਹਾ ਸੀ। ਦੂਜੇ ਪਾਸੇ ਰਾਧਿਕਾ ਦੇ ਜੇਠ ਯਾਨੀ ਆਕਾਸ਼ ਅੰਬਾਨੀ ਨੇ ਉਸ ਦੇ ਹੱਥ ਦਾ ਕੇਕ ਖਾਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਨੂੰ ਵੇਖ ਯੂਜ਼ਰਸ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਹਨ ਅਤੇ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *